Hakam sufi biography definition
Biography examples!
ਹਾਕਮ ਸੂਫ਼ੀ
ਹਾਕਮ ਸੂਫ਼ੀ ਇਕ ਉੱਘਾ ਪੰਜਾਬੀ ਗਾਇਕ ਸੀ।[1] ਪੰਜਾਬੀ ਫ਼ਿਲਮ ਯਾਰੀ ਜੱਟ ਦੀ ਵਿਚਲੇ ਆਪਣੇ ਗੀਤ ਪਾਣੀ ਵਿਚ ਮਾਰਾਂ ਡੀਟਾਂ, ਡਫ਼ਲੀ ਅਤੇ ਸਾਦੀ ਅਤੇ ਸਾਫ਼-ਸੁਥਰੀ ਗਾਇਕੀ ਲਈ ਜਾਣੇ ਜਾਂਦੇ ਸੂਫ਼ੀ ਅਧਿਆਪਕ ਵਜੋਂ ਸੇਵਾ ਮੁਕਤ ਸਨ।
ਸਿਤੰਬਰ ੪, ੨੦੧੨ ਨੂੰ ਮੁਕਤਸਰ ਵਿਚ ਓਹਨਾਂ ਦੀ ਮੌਤ ਹੋ ਗਈ।[1]
ਮੁੱਢਲੀ ਜ਼ਿੰਦਗੀ
[ਸੋਧੋ]ਹਾਕਮ ਸੂਫ਼ੀ ਦਾ ਜਨਮ ੩ ਮਾਰਚ ੧੯੫੨ ਨੂੰ ਜ਼ਿਲਾ ਮੁਕਤਸਰ ਦੇ ਸ਼ਹਿਰ ਗਿੱਦੜਬਾਹਾ ਵਿਚ ਪਿਤਾ ਕਰਤਾਰ ਸਿੰਘ ਅਤੇ ਮਾਤਾ ਗੁਰਦਿਆਲ ਕੌਰ ਦੇ ਘਰ ਇਕ ਗਰੀਬ ਪਰਿਵਾਰ ਵਿਚ ਹੋਇਆ। ਉਹਨਾਂ ਦੇ ੩ ਭਰਾ ਅਤੇ ੪ ਭੈਣਾਂ ਸਨ। ਇਹਨਾਂ ਵਿੱਚੋਂ ਇੱਕ ਭਰਾ ਮੇਜਰ ਸਿੰਘ ਅਤੇ ਇੱਕ ਭੈਣ ਬਲਵਿੰਦਰ ਕੌਰ ਪਹਿਲਾਂ ਹੀ ਅਕਾਲ ਚਲਾਣਾ ਕਰ ਚੁੱਕੇ।
ਦਸਵੀਂ ਪਾਸ ਕਰਨ ਮਗਰੋਂ ਕੁਝ ਸਮਾਂ ਕਾਲਜ ਅਤੇ ਫਿਰ ਦੋ ਸਾਲਾ ਕੋਰਸ ਆਰਟ ਐਂਡ ਕਰਾਫਟ ਕਰਨ ਲਈ ਉਸ ਨੂੰ ਨਾਭਾ ਵਿਖੇ ਦਾਖ਼ਲਾ ਮਿਲ ਗਿਆ। ਹਾਕਮ ਨੇ ਇਹ ਕੋਰਸ ਪੂਰਾ ਕਰ ਕੇ ੨੨ ਜਨਵਰੀ ੧੯੭੬ ਨੂੰ ਬਠਿੰਡਾ ਦੇ ਸੰਗਤ ਬਲਾਕ ਅਧੀਨ ਪੈਂਦੇ ਜੰਗੀਰਾਣਾ ਸਕੂਲ ਵਿਚ ਡ੍ਰਾਇੰਗ ਟੀਚਰ ਵਜੋਂ ਨੌਕਰੀ ਕੀਤੀ ਜਿੱਥੋਂ ੩੪ ਸਾਲਾਂ ਬਾਅਦ ੩੧ ਮਾਰਚ ੨੦੧੦ ਨੂੰ ਸੇਵਾ ਮੁਕਤ ਹੋਏ। ਹਾਕਮ ਨੂੰ ਕੁਦਰਤ ਨਾਲ਼ ਮੋਹ ਸੀ। ਉਹਨਾਂ ਜੰਗੀਰਾਣਾ ਸਕੂਲ ਅਤੇ ਗਿੱਦੜਬਾਹਾ ਦੇ ਸ਼ਮਸ਼ਾਨ ਘਾਟ ਵਿਚ ਦਰੱਖ਼ਤ ਲਾਏ।jai ho hakam sufi teri sda jai ho
ਗਾਇਕੀ ਸਮਾਂ
[ਸੋਧੋ]ਸੰਗੀਤ